Monday, April 6, 2020
Home > News > ਚਸ਼ਮਾ ਲਗਾਉਣ ਨਾਲ ਜੁੜੀ ਇਸ ਸਮੱਸਿਆ ਦਾ ਇਹ ਹੈ ਘਰੇਲੂ ਉਪਾਅ

ਚਸ਼ਮਾ ਲਗਾਉਣ ਨਾਲ ਜੁੜੀ ਇਸ ਸਮੱਸਿਆ ਦਾ ਇਹ ਹੈ ਘਰੇਲੂ ਉਪਾਅ

ਜਦੋਂ ਇਨਸਾਨ ਦੀ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡੀ ਨਜ਼ਰ ਕੰਮਜ਼ੋਰ ਹੈ ਅਤੇ ਤੁਸੀਂ ਲਗਾਤਾਰ ਐਨਕ ਲਗਾਉਂਦੇ ਹੋ ਜਿਸ ਕਰਕੇ ਤਾਹਾਡੀ ਅੱਖਾਂ ਦੇ ਐਨਕ ਦੇ ਨਿਸ਼ਾਨ ਪੈ ਜਾਂਦੇ ਹੈ। ਜੋ ਤੁਹਾਡੀ ਖੂਰਸੂਰਤੀ ਨੂੰ ਖਰਾਬ ਕਰਦੇ ਹਨ। ਖਾਸਤੌਰ ਤੇ ਇਸ ਸਮੱਸਿਆ ਤੋਂ ਕੁੜੀਆਂ ਨੂੰ ਜਿਆਦਾ ਪਰੇਸ਼ਾਨੀ ਹੁੰਦੀ ਹੈ।ਕਿਉਂਕਿ ਕੁੜੀਆਂ ਨੂੰ ਖੂਰਸੂਰਤੀ ਦਾ ਵੱਡਾ ਚਸਕਾ ਹੁੰਦਾ ਹੈ। ਉਹ ਤਾਂ ਚਿਹਰੇ ਤੇ ਕਿਸੇ ਵੀ ਤਰੀਕੇ ਦਾ ਕੋਈ ਨਿਸ਼ਾਨ ਨਹੀਂ ਹੋਣ ਦਿੰਦੀਆਂ। ਜੇਕਰ ਅਜਿਹੀ ਸਮੱਸਿਆ ਆ ਵੀ ਜਾਵੇ ਤਾਂ ਤੁਰੰਤ ਕੋਈ ਨਾ ਕੋਈ ਨੁਸਖਾ ਅਪਣਾਕੇ ਠੀਕ ਕਰਨ ਦੀ ਕੋਸ਼ਿਸ਼ ਕਰਨ ਲਗਦੀਆਂ ਹਨ। ਅੱਜ ਅਸੀਂ ਉਨ੍ਹਾਂ ਕੁੜੀਆਂ ਲਈ ਹੀ ਇਹ ਖ਼ਬਰ ਲੈ ਕੇ ਆਏ ਹਾਂ।

ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣ ‘ਤੇ ਚਸ਼ਮਾ ਲਗਾਉਣ ਨਾਲ ਨੱਕ ‘ਤੇ ਨਿਸ਼ਾਨ ਪੈਣ ਲੱਗਦੇ ਹਨ। ਇਸ ਕਾਰਨ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਕਰੀਮਾਂ ਦੀ ਵਰਤੋਂ ਕਰਨ ਤੋਂ ਬਿਹਤਰ ਹੈ ਕਿ ਕੁੱਝ ਘਰੇਲੂ ਤਰੀਕੇ ਅਪਣਾ ਕੇ ਇਨ੍ਹਾਂ ਨਿਸ਼ਾਨਾਂ ਨੂੰ ਹਟਾ ਸਕਦੇ ਹੋ।ਨਿੰਬੂ — ਨਿੰਬ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਚਮੜੀ ‘ਤੇ ਕਾਲੇ ਘੇਰੇ ਦੂਰ ਕਰਨ ਲਈ ਇਹ ਸਭ ਤੋਂ ਚੰਗਾ ਉਪਾਅ ਹੈ। ਨੱਕ ਦੇ ਨਿਸ਼ਾਨਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਨਿੰਬੂ ਦਾ ਰਸ ਨੱਕ ‘ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਰਗੜੋ। ਇਸ ਨਾਲ ਹੋਲੀ-ਹੋਲੀ ਕਾਲੇ ਨਿਸ਼ਾਨ ਘੱਟ ਹੋਣ ਲੱਗਣਗੇ।

ਸੇਬ ਦਾ ਸਿਰਕਾ — ਐਪਲ ਸਾਈਡਰ ਵਿਨੇਗਰ ਮਤਲਬ ਸੇਬ ਦਾ ਸਿਰਕਾ ਸਿਹਤ ਅਤੇ ਬਿਊਟੀ ਦੋਹਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਰਾਬਰ ਮਾਤਰਾ ਵਿੱਚ ਪਾਣੀ ਅਤੇ ਸੇਬ ਦਾ ਸਿਰਕਾ ਮਿਲਾ ਕੇ ਨੱਕ ‘ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨਾਲ ਨਿਸ਼ਾਨ ਹਲਕੇ ਪੈਣੇ ਸ਼ੁਰੂ ਹੋ ਜਾਣਗੇ।ਖੀਰਾ — ਚਿਹਰੇ ਦੇ ਦਾਗ ਧੱਬੇ ਦੂਰ ਕਰਨ ਲਈ ਖੀਰੇ ਦੀ ਵਰਤੋਂ ਕਰੋ। ਖੀਰੇ ਨੂੰ ਨੱਕ ‘ਤੇ ਰਗੜਣ ਨਾਲ ਫਾਇਦਾ ਹੁੰਦਾ ਹੈ। ਤੁਸੀਂ ਖੀਰੇ ਦੇ ਰਸ ਵਿੱਚ ਟਮਾਟਰ ਦਾ ਰਸ ਵੀ ਮਿਲਾ ਕੇ ਲਗਾ ਸਕਦੇ ਹੋ।

Leave a Reply

Your email address will not be published. Required fields are marked *