Monday, April 6, 2020
Home > News > ਚਿਹਰੇ ਤੇ ਵਾਲਾਂ ਲਈ ਇਸ ਖਾਸ ਤੇਲ ਦੀ ਇੰਝ ਕਰੋ ਵਰਤੋਂ

ਚਿਹਰੇ ਤੇ ਵਾਲਾਂ ਲਈ ਇਸ ਖਾਸ ਤੇਲ ਦੀ ਇੰਝ ਕਰੋ ਵਰਤੋਂ

ਤਿਲ ਦਾ ਸੇਵਨ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਸਰਦੀਆਂ ਵਿੱਚ ਤਿਲ ਅਤੇ ਉਸਦੇ ਤੇਲ ਦੋਨਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਉਂਝ ਤਾਂ ਚਿਹਰੇ ਨੂੰ ਨਿਖਾਰਣ ਲਈ ਮਾਰਕਿਟ ਵਿੱਚ ਕਈ ਤਰ੍ਹਾਂ ਦੀਆਂ ਕ੍ਰੀਮਾਂ ਅਤੇ ਪ੍ਰੋਡਕਟਸ ਮਿਲ ਜਾਂਦੇ ਹਨ ਪਰ ਇਨ੍ਹਾਂ ਵਿੱਚ ਕਾਫੀ ਕੈਮੀਕਲਸ ਹੁੰਦੇ ਹਨ ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਤਿਲ ਦੀ ਵਰਤੋਂ ਚਿਹਰੇ ਅਤੇ ਵਾਲਾਂ ‘ਤੇ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਤਿਲ ਦੇ ਤੇਲ ਨੂੰ ਤੁਸੀਂ ਵੱਖ-ਵੱਖ ਤਰ੍ਹਾਂ ਨਾਲ ਵਰਤ ਸਕਦੇ ਹੋ ਅਤੇ ਨਿਖਰੀ ਚਮੜੀ ਦੇ ਨਾਲ-ਨਾਲ ਖੂਬਸੂਰਤ ਵਾਲ ਪਾ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ ?

ਸਨਸਕਰੀਨ — ਧੁੱਪ ਵਿੱਚ ਜਾਣ ਤੋਂ ਪਹਿਲਾਂ ਤਿਲ ਦਾ ਤੇਲ ਲਗਾਓ ਕਿਉਂਕਿ ਇਹ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਚਮੜੀ ਨੂੰ ਬਚਾਏਗਾ। ਇਸ ਤੇਲ ਵਿੱਚ ਵਿਟਾਮਿਨ ਈ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਫ੍ਰੀ-ਰੈਡੀਕਲਸ ਤੋਂ ਬਚਾ ਕੇ ਸਨਸਰੀਨ ਦਾ ਕੰਮ ਕਰਦੇ ਹਨ।ਮੌਈਸਚਰਾਈਜ਼ਰ — ਚਮੜੀ ਨੂੰ ਮੌਈਸਚਰਾਈਜ਼ਰ ਕਰਨਾ ਵੀ ਕਾਫੀ ਜ਼ਰੂਰੀ ਹੁੰਦਾ ਹੈ। ਸਵੇਰੇ-ਸ਼ਾਮ ਤਿਲ ਦਾ ਤੇਲ ਚਿਹਰੇ ਅਤੇ ਸਰੀਰ ‘ਤੇ ਲਗਾਉਣ ਨਾਲ ਚਿਹਰੇ ‘ਤੇ ਚਮਕ ਆ ਜਾਂਦੀ ਹੈ ਅਤੇ ਉਹ ਮੌਈਸਚਰਾਈਜ਼ਰ ਹੋ ਜਾਂਦੇ ਹਨ।ਚਮੜੀ ਨੂੰ ਕਰੇ ਸਾਫ — ਤਿਲ ਦਾ ਤੇਲ ਕਲੀਂਜਰ ਦਾ ਕੰਮ ਵੀ ਕਰਦਾ ਹੈ। ਤਿਲ ਦੇ ਤੇਲ ਵਿੱਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ ਥੋੜ੍ਹੀ ਦੇਰ ਬਾਅਦ ਗਰਮ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ‘ਤੇ ਮੌਜੂਦ ਗੰਦਗੀ ਨਿਕਲ ਜਾਵੇਗੀ। ਨਾਲ ਹੀ ਇਹ ਚਮੜੀ ਦੇ ਪੀ ਐੱਚ ਨੂੰ ਵੀ ਬੈਲੰਸ ਵਿੱਚ ਰੱਖਦਾ ਹੈ।

ਸਕ੍ਰੱਬ ਬਣਾਓ — 2 ਚਮਚ ਬ੍ਰਾਊਨ ਸ਼ੂਗਰ ਪਾਊਡਰ ਵਿੱਚ 2 ਚਮਚ ਤਿਲ ਦਾ ਤੇਲ ਮਿਲਾਓ ਅਤੇ ਇਸ ਵਿਚ 12 ਬੂੰਦਾ ਯੂਕੇਲਿਪਟਸ ਦੇ ਤੇਲ ਦੀਆਂ ਮਿਲਾਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾ ਕੇ ਸਕ੍ਰੱਬ ਕਰੋ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ।ਪਿੰਪਲਸ ਅਤੇ ਝੁਰੜੀਆਂ ਨੂੰ ਕਰੇ ਦੂਰ — ਜੇ ਤੁਹਾਡੇ ਚਿਹਰੇ ‘ਤੇ ਪਿੰਪਲਸ ਅਤੇ ਝੁਰੜੀਆਂ ਹਨ ਤਾਂ ਚਿਹਰੇ ਨੂੰ ਪਹਿਲਾਂ ਹਲਕੇ ਕੋਸੇ ਪਾਣੀ ਨਾਲ ਧੋ ਲਓ ਅਤੇ ਫਿਰ ਤਿਲ ਦਾ ਤੇਲ ਲਗਾਓ। ਅਜਿਹਾ ਕਰਨ ਨਾਲ ਪਿੰਪਲਸ ਅਤੇ ਝੁਰੜੀਆਂ ਤੋਂ ਛੁਟਕਾਰਾ ਮਿਲੇਗਾ।

Leave a Reply

Your email address will not be published. Required fields are marked *