Monday, April 6, 2020
Home > News > ਇਨ੍ਹਾਂ ਚੀਜਾਂ ‘ਚ ਛੁਪਿਆ ਹੈ ਸਿਹਤ ਦਾ ਰਾਜ਼, ਖਾਓ ਕੱਚਾ

ਇਨ੍ਹਾਂ ਚੀਜਾਂ ‘ਚ ਛੁਪਿਆ ਹੈ ਸਿਹਤ ਦਾ ਰਾਜ਼, ਖਾਓ ਕੱਚਾ

ਆਮ ਤੌਰ ‘ਤੇ ਸਾਰੇ ਖਾਧ ਪਦਾਰਥਾਂ ਨੂੰ ਪਕਾ ਕੇ ਹੀ ਖਾਧਾ ਜਾਂਦਾ ਹੈ ਪਰ ਜਦੋਂ ਉਨ੍ਹਾਂ ਵਿਚੋਂ ਕਈਆਂ ਨੂੰ ਬਿਨਾਂ ਪਕਾਏ ਕੱਚਾ ਹੀ ਖਾਧਾ ਜਾਵੇ ਤਾਂ ਉਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਖਾਧ ਪਦਾਰਥਾਂ ਨੂੰ ਪਕਾਉਣ ਨਾਲ ਉਨ੍ਹਾਂ ਵਿੱਚ ਮੌਜੂਦ ਐਮੀਨੋ ਐਸਿਡ, ਅੰਜਾਈਮ, ਵਿਟਾਮਿਨ ਅਤੇ ਖਣਿਜ ਆਦਿ ਕਈ ਤੱਤ ਨਸ਼ਟ ਹੋ ਜਾਂਦੇ ਹਨ ਜੋ ਸਰੀਰ ਲਈ ਲਾਭਦਾਇਕ ਹੁੰਦੇ ਹਨ।ਤੰਦਰੁਸਤ, ਸੁੰਦਰ ਅਤੇ ਚੁਸਤ-ਦਰੁਸਤ ਸਰੀਰ ਲਈ ਨਿਯਮਤ ਕਸਰਤ ਅਤੇ ਤਣਾਅਮੁਕਤ ਰਹਿਣ ਦੇ ਨਾਲ ਪੋਸ਼ਟਿਕ ਭੋਜਨ ਜ਼ਰੂਰੀ ਹੁੰਦਾ ਹੈ।

ਰੇਸ਼ੇਦਾਰ ਖਾਧ ਪਦਾਰਥ, ਤਾਜ਼ੇ ਫਲ-ਸਬਜ਼ੀਆਂ, ਮੌਸਮੀ ਫ਼ਲ, ਸਲਾਦ ਅਤੇ ਦਿਨ ਭਰ ਵਿੱਚ 10-12 ਗਿਲਾਸ ਪਾਣੀ ਪੀਣ ਨਾਲ ਸਰੀਰ ਨਿਰੋਗ, ਆਕਰਸ਼ਕ ਅਤੇ ਚੁਸਤ-ਦਰੁਸਤ ਰਹੇਗਾ।ਅੱਜ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਕੱਚੇ ਖਾਧ ਪਦਾਰਥਾਂ ਦਾ ਸੇਵਨ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ। ਹੁਣ ਵਿਗਿਆਨੀ ਵੀ ਇਸ ਨੂੰ ਮੰਨਣ ਲੱਗੇ ਹਨ। ਵਿਗਿਆਨੀਆਂ ਅਨੁਸਾਰ ਜੇ ਭੋਜਨ ਨੂੰ ਕੁਦਰਤੀ ਰੂਪ ਵਿਚ ਅਰਥਾਤ ਬਿਨਾਂ ਪਕਾਏ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ।ਭਾਵੇਂ ਅੱਜ ਦੇ ਫਾਸਟ ਫੂਡ ਦੇ ਦੌਰ ਵਿਚ ਕੱਚੇ ਖਾਧ ਪਦਾਰਥਾਂ ਦਾ ਸੇਵਨ ਅਜੀਬ ਜਿਹਾ ਲਗਦਾ ਹੈ ਪਰ ਸਚਾਈ ਇਹ ਹੈ ਕਿ ਕੱਚੇ ਪਦਾਰਥਾਂ ਦਾ ਸੇਵਨ ਪੱਕੇ ਖਾਧ ਪਦਾਰਥਾਂ ਦੇ ਮੁਕਾਬਲੇ ਤਨ, ਮਨ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਮਨੁੱਖੀ ਸਰੀਰ ਦੀ ਪਾਚਣ ਪ੍ਰਣਾਲੀ ਕੱਚੇ ਖਾਧ ਪਦਾਰਥਾਂ ਨੂੰ ਪਚਾਉਣ ਦੇ ਅਨੁਰੂਪ ਬਣੀ ਹੈ। ਇਸੇ ਦੇ ਚਲਦੇ ਸਾਡੇ ਪੂਰਵਜ ਕੱਚੇ ਖਾਧ ਪਦਾਰਥਾਂ ਨੂੰ ਖਾ ਕੇ ਤੰਦਰੁਸਤ, ਰਿਸ਼ਟ-ਪੁਸ਼ਟ ਅਤੇ ਲੰਮੀ ਉਮਰ ਜਿਉਂਦੇ ਸਨ। ਅੱਜ ਵੀ ਕੁੱਝ ਲੋਕ ਕੱਚੇ ਭੋਜਨ ਦਾ ਸੇਵਨ ਕਰ ਰਹੇ ਹਨ। ਉਨ੍ਹਾਂ ਲੋਕਾਂ ਦੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਹਨ। ਉਨ੍ਹਾਂ ਦੀ ਚਮੜੀ ਵੀ ਕੋਮਲ, ਨਰਮ ਅਤੇ ਚਮਕਦਾਰ ਦਿਸਦੀ ਹੈ।ਕੱਚੇ ਖਾਧ ਪਦਾਰਥਾਂ ਦੇ ਸੇਵਨ ਨਾਲ ਸਰੀਰ ਚੁਸਤ ਅਤੇ ਤਰੋਤਾਜ਼ਾ ਹੁੰਦਾ ਹੈ। ਤਾਕਤ ਵੀ ਵਧਦੀ ਹੈ, ਮੋਟਾਪਾ ਵੀ ਘਟਦਾ ਹੈ। ਸਰੀਰ ਦੀ ਜਕੜਨ ਦੂਰ ਹੁੰਦੀ ਹੈ। ਸਰੀਰ ਨੂੰ ਜ਼ਿਆਦਾ ਊਰਜਾ ਵੀ ਮਿਲਦੀ ਹੈ। ਇਸ ਲਈ ਭੋਜਨ ਵਿੱਚ ਸਲਾਦ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਸਲਾਦ ਦੇ ਸੇਵਨ ਨਾਲ ਕਬਜ਼ ਨਹੀਂ ਹੁੰਦੀ। ਪਾਚਨ ਸ਼ਕਤੀ ਵਧਦੀ ਹੈ।

Leave a Reply

Your email address will not be published. Required fields are marked *