Monday, April 6, 2020
Home > News > ਸ਼ਕਰਕੰਦੀ ਕਰਦੀ ਹੈ ਕਈ ਰੋਗਾਂ ਦਾ ਇਲਾਜ਼, ਜਾਣੋ ਕਿਵੇਂ

ਸ਼ਕਰਕੰਦੀ ਕਰਦੀ ਹੈ ਕਈ ਰੋਗਾਂ ਦਾ ਇਲਾਜ਼, ਜਾਣੋ ਕਿਵੇਂ

ਅਕਸਰ ਬਾਜ਼ਾਰ ਵਿਚ ਜਾਂਦੇ ਸਮੇਂ ਸ਼ਕਰਕੰਦੀ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਹੈ।ਪਰ ਹੁਣ ਸ਼ਕਰਕੰਦੀ ਦੇ ਫਾਇਦੇ ਪੜ੍ਹਨ ਤੋਂ ਬਾਅਦ ਤੁਸੀਂ ਇਸਨੂੰ ਨਜ਼ਰਅੰਦਾਜ ਕਰਨ ਬਾਰੇ ਸੋਚ ਵੀ ਨਹੀਂ ਸਕਦੇ।ਸ਼ਕਰਕੰਦੀ ਖਾਣਾ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ। ਇਸ ਨੂੰ ਉਬਾਲ ਕੇ ਚਾਟ ਬਣਾ ਕੇ ਖਾਧਾ ਜਾਂਦਾ ਹੈ। ਨਰਾਤਿਆਂ ਦੇ ਦਿਨਾਂ ਵਿੱਚ ਜ਼ਿਆਦਾਤਰ ਲੋਕ ਇਸ ਦੀ ਵਰਤੋਂ ਕਰਦੇ ਹਨ ਜੋ ਸੁਆਦ ਦੇ ਨਾਲ-ਨਾਲ ਸਰੀਰ ਨੂੰ ਐਨਰਜੀ ਵੀ ਦਿੰਦੀ ਹੈ। ਸ਼ਕਰਕੰਦੀ ਵਿਚ ਕਾਫੀ ਮਾਤਰਾ ਵਿਚ ਫਾਈਬਰ, ਐਂਟੀਆਕਸੀਡੈਂਟ, ਵਿਟਾਮਿਨ ਅਤੇ ਲਵਣ ਵਰਗੇ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੇ ਹਨ। ਆਓ ਜਾਣਦੇ ਹਾਂ ਸ਼ਕਰਕੰਦੀ ਕਿਵੇਂ ਸਿਹਤ ਲਈ ਹੈ ਫਾਇਦੇਮੰਦ।

ਡਾਇਬਟੀਜ਼ ਕੰਟਰੋਲ — ਸ਼ਕਰਕੰਦੀ ਖਾਣ ਨਾਲ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ, ਜੋ ਡਾਇਬਟੀਜ਼ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਅਜਿਹੇ ਵਿਚ ਸ਼ੂਗਰ ਦੇ ਰੋਗੀਆਂ ਨੂੰ ਸ਼ਕਰਕੰਦੀ ਜ਼ਰੂਰ ਖਾਣੀ ਚਾਹੀਦੀ ਹੈ।ਸਿਹਤਮੰਦ ਦਿਲ — ਸ਼ਕਰਕੰਦੀ ਖਾਣ ਨਾਲ ਸਰੀਰ ਵਿਚ ਕੋਲੈਸਟ੍ਰੋਲ ਲੈਵਲ ਸੰਤੁਲਿਤ ਰਹਿੰਦਾ ਹੈ ਜੋ ਹੈਲਦੀ ਹਾਰਟ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਹੀ ਸ਼ਕਰਕੰਦੀ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।ਅੱਖਾਂ ਦੀ ਰੌਸ਼ਨੀ — ਲਗਾਤਾਰ ਕੰਪਿਊਟਰ ਅਤੇ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਅੱਜਕਲ੍ਹ ਘੱਟ ਉਮਰ ਦੇ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਅਜਿਹੇ ਵਿੱਚ ਸ਼ਕਰਕੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਵਿੱਚ ਫਾਇਦੇਮੰਦ ਸਾਬਤ ਹੁੰਦੀ ਹੈ।

ਝੁਰੜੀਆਂ ਘੱਟ ਕਰੇ — ਵਧਦੀ ਉਮਰ ਦੇ ਨਾਲ ਹੀ ਚਿਹਰੇ ‘ਤੇ ਝੁਰੜੀਆਂ ਦੇ ਨਿਸ਼ਾਨ ਪੈਣ ਲੱਗਦੇ ਹਨ। ਅਜਿਹੇ ਵਿੱਚ ਸ਼ਕਰਕੰਦੀ ਖਾਣੀ ਫਾਇਦੇਮੰਦ ਰਹਿੰਦੀ ਹੈ। ਇਸ ਵਿਚ ਮੌਜੂਦ ਵੀਟਾ ਕੈਰੋਟੀਨ ਸਰੀਰ ਵਿੱਚ ਫ੍ਰੀ ਰੈਡੀਕਲਸ ਨਾਲ ਲੜਦਾ ਹੈ ਅਤੇ ਚਿਹਰੇ ‘ਤੇ ਜਲਦੀ ਝੁਰੜੀਆਂ ਨਹੀਂ ਪੈਂਦੀਆਂ।ਤਣਾਅ — ਭੱਜਦੋੜ ਭਰੀ ਇਸ ਜ਼ਿੰਦਗੀ ਵਿੱਚ ਲੋਕਾਂ ਨੂੰ ਤਣਾਅ ਬਣਿਆ ਰਹਿੰਦਾ ਹੈ ਜੋ ਵਧ ਕੇ ਡਿਪ੍ਰੈਸ਼ਨ ਦਾ ਕਾਰਨ ਬਣ ਜਾਂਦਾ ਹੈ। ਸ਼ਕਰਕੰਦੀ ਖਾਣ ਨਾਲ ਸਰੀਰ ਵਿੱਚ ਸਟ੍ਰੈਸ ਹਾਰਮੋਨ ਲੈਵਲ ਘੱਟ ਹੁੰਦੇ ਹਨ ਅਤੇ ਤਣਾਅ ਵੀ ਘੱਟਦਾ ਹੈ।ਕੈਂਸਰ — ਸ਼ਕਰਕੰਦੀ ਵਿੱਚ ਮੌਜੂਦ ਵੀਟਾ-ਕੈਰੋਟੀਨ, ਵਿਟਾਮਿਨ-ਏ ਅਤੇ ਐਂਟੀ-ਆਕਸੀਡੈਂਟ ਤੱਤ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।

Leave a Reply

Your email address will not be published. Required fields are marked *