Monday, April 6, 2020
Home > News > 3 ਮਿੰਟਾਂ ਦਾ ਇਹ ਕੰਮ ਕਰੇਗਾ ਤਣਾਅ ਦੀ ਛੁੱਟੀ

3 ਮਿੰਟਾਂ ਦਾ ਇਹ ਕੰਮ ਕਰੇਗਾ ਤਣਾਅ ਦੀ ਛੁੱਟੀ

ਅੱਜ ਦੇ ਆਧੁਨਿਕ ਸੰਸਾਰ ਵਿੱਚ ਸਾਡੀ ਕੁਦਰਤੀ ਤਣਾਅ ਸੰਚਾਰ ਪ੍ਰਣਾਲੀ ਲਗਭਗ ਖੁਸ਼ਕ ਹੁੰਦੀ ਜਾ ਰਹੀ ਹੈ। ਇਹ ਸਿਸਟਮ ਅਜਿਹੇ ਸਾਰੇ ਕਾਰਨ ਪੈਦਾ ਕਰ ਰਿਹਾ ਹੈ, ਜੋ ਸਾਡੇ ਲਈ ਕਈ ਜਾਨਲੇਵਾ ਬੀਮਾਰੀਆਂ ਪੈਦਾ ਕਰਦੇ ਹਨ। ਤਣਾਅ ਸੰਚਾਰ ਦੀ ਇਸ ਹਾਲਤ ਨੂੰ ‘ਕਰੋਨਿਕ ਕੈਟਾਬੋਲਿਜਮ’ ਦਾ ਨਾਂ ਦਿੱਤਾ ਗਿਆ ਹੈ। ਇਹ ਸਾਡਾ ਲੁਕਵਾਂ ਦੁਸ਼ਮਣ ਹੈ। ਤਣਾਅ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕੰਮ ਕਰਨ ਦੀ ਥਾਂ, ਆਮਦਨ ਅਤੇ ਪਰਿਵਾਰਕ ਮਸਲੇ ਜਾਂ ਨਿੱਜੀ ਸਬੰਧ। ਸਰੀਰਕ ਅਤੇ ਮਾਨਸਿਕ ਤਣਾਅ ਹਾਰਮੋਨ ਅਸੰਤੁਲਨ ਪੈਦਾ ਕਰ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ, ਜਿਵੇਂ ਦਿਲ ਦੀ ਧੜਕਣ ਦਾ ਵਧਣਾ, ਨਬਜ਼ ਤੇ ਸਾਹ ਦੀ ਗਤੀ ਵਧਣਾ, ਪਾਚਨ ਸ਼ਕਤੀ ਦਾ ਘਟ ਜਾਣਾ, ਨੀਂਦ ਘੱਟ ਆਉਣਾ, ਖ਼ੂਨ ਦੇ ਦਬਾਅ ਦਾ ਵਧਣਾ, ਪੱਠਿਆਂ ਦਾ ਤਣਾਅ, ਸਿਰਦਰਦ, ਨਿਪੁੰਸਕਤਾ, ਬਾਂਝਪਣ, ਵਿਚਾਰਾਂ ਵਿੱਚ ਤਬਦੀਲੀ ਆਉਣਾ, ਸੁਭਾਅ ਦਾ ਚਿੜਚਿੜਾ ਹੋ ਜਾਣਾ ਤੇ ਗੁੱਸਾ ਆਉਣਾ।

ਭੱਜਦੋੜ ਭਰੀ ਜ਼ਿੰਦਗੀ ਵਿੱਚ ਲੋਕ ਆਪਣੀ ਸਿਹਤ ਵਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ, ਜਿਸ ਕਾਰਨ ਉਨ੍ਹਾਂ ਨੂੰ ਕਈ ਬੀਮਾਰੀਆਂ ਘੇਰ ਲੈਂਦੀਆਂ ਹਨ। ਸਿਹਤ ਨਾਲ ਸਬੰਧੀ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ। ਜੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਸਰਤ ਕਰੋ। ਰੋਜ਼ਾਨਾ 3 ਮਿੰਟ ਦੌੜੋ। ਇਸ ਨਾਲ ਸਿਹਤ ਸਬੰਧੀ ਕਈ ਫਾਇਦੇ ਹੁੰਦੇ ਹਨ।

ਹਾਲ ਹੀ ਵਿਚ ਇਕ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਰੋਜ਼ ਤਿੰਨ ਮਿੰਟ ਤੱਕ ਬਿਨਾਂ ਰੁੱਕੇ ਟ੍ਰੈਡਮਿਲ ‘ਤੇ ਦੌੜਣਾ, ਸਾਈਕਲ ਚਲਾਉਣਾ ਅਤੇ ਰੱਸੀ ਟੱਪਣਾ 30 ਮਿੰਟ ਸੈਰ ਜਾਂ ਫਿਰ ਜਾਗਿੰਗ ਕਰਨ ਨਾਲ ਜਿਨ੍ਹਾਂ ਫਾਇਦੇਮੰਦ ਹੈ। ਇਸ ਨਾਲ ਬਲੱਡ ਸ਼ੂਗਰ, ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ, ਜਿਸ ਨਾਲ ਦਿਲ ਸਬੰਧੀ ਰੋਗ ਘੱਟ ਹੁੰਦੇ ਹਨ। ਇਨ੍ਹਾਂ ਹੀ ਨਹੀਂ ਸਰੀਰ ਵਿੱਚ ਹੋਰ ਵੀ ਕਸਰਤ ਕਰਨ ਦੀ ਰੂਚੀ ਪੈਦਾ ਹੁੰਦੀ ਇਸ ਤੋਂ ਇਲਾਵਾ ਜੇ ਤੁਸੀਂ ਤਣਾਅ ਕਰਕੇ ਪਰੇਸ਼ਾਨ ਹੋ ਤਾਂ 3 ਮਿੰਟ ਕਸਰਤ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ।

Leave a Reply

Your email address will not be published. Required fields are marked *